ਜਲੰਧਰ 1: ਟਾਵਰ ਇਨਕਲਾਬ ਵਿਖੇ ਇੱਕ ਵਿਅਕਤੀ ਦੇ ਨਾਲ ਕੀਤੀ ਗਈ ਗੰਭੀਰ ਕੁੱਟ ਮਾਰ, ਘਰ 'ਚ ਕੀਤੀ ਭੰਨਤੋੜ
ਟਾਵਰ ਇਨਕਲੇਵ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ, ਇੱਕ ਮਹਿਲਾ ਦੇ ਦੇਵਰ ਦੇ ਨਾਲ ਕੁੱਟਮਾਰ ਕਰਨ ਦੇ ਲਈ ਉਸਦੇ ਘਰ ਕੁੱਝ ਵਿਅਕਤੀ ਆਏ ਜਿਸ ਤੇ ਕਿ ਜਦੋਂ ਉਹ ਨਹੀਂ ਮਿਲਿਆ 'ਤੇ ਮਹਿਲਾ ਦੇ ਪਤੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਮਹਿਲਾ ਵੱਲੋਂ ਆਪਣੇ ਪਤੀ ਨੂੰ ਸਿਵਲ ਹਸਪਤਾਲ ਵਿਖੇ ਲਿਆਇਆ ਗਿਆ 'ਤੇ ਇਸੇ ਦੌਰਾਨ ਉਸ ਦੇ ਘਰ ਦੇ ਵਿੱਚ ਭੰਨਤੋੜ ਕੀਤੀ ਅਤੇ 50 ਹਜਾਰ ਰੁਪਏ ਕੈਸ਼ ਵੀ ਵਿਅਕਤ ਫਰਾਰ ਹੋ ਗਏ ਹਨ।