ਤਰਨਤਾਰਨ: ਪੱਟੀ: 50 ਲੱਖ ਫ਼ਿਰੌਤੀ ਲਈ ਪੈਟਰੋਲ ਪੰਪ 'ਤੇ ਚਲਾਈਆਂ ਗੋਲੀਆਂ, CCTV 'ਚ ਕੈਦ
ਪੱਟੀ ਦੇ ਪਿੰਡ ਭੰਗਾਲਾ ਵਿਖੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 50 ਲੱਖ ਦੀ ਫ਼ਿਰੌਤੀ ਨਾ ਮਿਲਣ 'ਤੇ ਪੈਟਰੋਲ ਪੰਪ 'ਤੇ 5 ਗੋਲੀਆਂ ਚਲਾਈਆਂ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।