ਮੁਕਤਸਰ: ਮੋੜ ਰੋਡ 'ਤੇ ਭਾਜਪਾ ਦੇ ਯੂਥ ਵਿੰਗ ਵੱਲੋਂ ਲਗਾਏ ਗਏ ਕੈਂਪ ਦੌਰਾਨ ਆਵਾਸ ਯੋਜਨਾ, ਆਯੁਸ਼ਮਾਨ ਕਾਰਡ ਦੇ ਭਰੇ ਗਏ ਫਾਰਮ
ਸ਼੍ਰੀ ਮੁਕਤਸਰ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਵੱਲੋਂ ਸੂਬਾ ਜਨਰਲ ਸਕੱਤਰ ਅਰਮਾਨਜੋਤ ਬਰਾੜ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਸ਼ਹਿਰ ਦੇ ਮੋੜ ਰੋਡ ਸਥਿਤ ਸ਼ੁਭਾਸ਼ ਨਗਰ ਵਿਖੇ ਕੈਂਪ ਲਗਾਇਆ ਗਿਆ। ਦੁਪਹਿਰ ਕਰੀਬ 2 ਵਜੇ ਤੱਕ ਚੱਲੇ ਇਸ ਕੈਂਪ ਦੌਰਾਨ ਲੋਕਾਂ ਦੇ ਜਿੱਥੇ ਆਵਾਸ ਯੋਜਨਾ ਅਤੇ ਆਯੂਸ਼ਮਾਨ ਕਾਰਡ ਦੇ ਫਾਰਮ ਭਰੇ ਗਏ ਉੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ।