ਅੰਮ੍ਰਿਤਸਰ 2: ਕੰਪਨੀ ਬਾਗ ਨੇੜੇ ਮਾਲ ਰੋਡ ਤੇ ਭਿਆਨਕ ਹਾਦਸਾ, ਦੋ ਗੱਡੀਆਂ ਵਿਚ ਟੱਕਰ
ਅੰਮ੍ਰਿਤਸਰ ਦੇ ਕੰਪਨੀ ਬਾਗ ਸਾਹਮਣੇ ਮਾਲ ਰੋਡ ਤੇ ਦੇਰ ਰਾਤ ਸਮੇਂ ਦੋ ਗੱਡੀਆਂ ਵਿਚ ਭਿਆਨਕ ਟੱਕਰ ਹੋਈ। ਹਾਦਸੇ ਨਾਲ ਵਾਹਨ ਤੇ ਸਰਕਾਰੀ ਗ੍ਰਿੱਲ ਨੁਕਸਾਨੀ ਹੋਏ। ਪੀੜਤ ਪਰੋਲ ਨੇ ਦੱਸਿਆ ਕਿ ਉਹ ਆਪਣੀ ਪ੍ਰੈਗਨੈਂਟ ਪਤਨੀ ਨਾਲ ਗੱਡੀ ਸਾਈਡ ’ਤੇ ਖੜੀ ਕਰਕੇ ਨਾਰੀਅਲ ਪਾਣੀ ਪੀ ਰਹੇ ਸਨ ਜਦੋਂ ਨਸ਼ੇ ਵਿੱਚ ਦੂਜੇ ਡਰਾਈਵਰ ਨੇ ਟੱਕਰ ਮਾਰੀ। ਪੁਲਿਸ ਨੇ ਮੈਡੀਕਲ ਟੈਸਟ ਕਰਵਾਇਆ, ਅੱਗੇ ਕਾਰਵਾਈ ਹੋਵੇਗੀ।