ਅੰਮ੍ਰਿਤਸਰ 2: ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਘਰ ਤੋਂ ਲਾਪਤਾ ਹੋਏ 14 ਸਾਲਾ ਲੜਕੇ ਨੂੰ ਵਰਿੰਦਾਵਨ ਤੋਂ ਸੁਰੱਖਿਅਤ ਲਿਆਂਦਾ
ਅੰਮ੍ਰਿਤਸਰ ਥਾਣਾ ਕੰਟੋਨਮੈਂਟ ਪੁਲਿਸ ਨੇ ਦੱਸਿਆ ਕਿ 14 ਸਾਲਾ ਦਾਨਿਸ਼ ਵੀਰ ਸਿੰਘ, ਜੋ ਨੌਵੀਂ ਕਲਾਸ ਦਾ ਵਿਦਿਆਰਥੀ ਹੈ, 10 ਤਰੀਖ ਨੂੰ ਘਰੋਂ ਨਿਕਲ ਕੇ ਟ੍ਰੇਨ ਰਾਹੀਂ ਵਰਿੰਦਾਵਨ ਮੱਥਾ ਟੇਕਣ ਚਲਾ ਗਿਆ। ਪੁਲਿਸ ਨੇ ਸੀਸੀਟੀਵੀ ਰਾਹੀਂ ਪਤਾ ਲਗਾ ਕੇ ਜੀਆਰਪੀ ਨਾਲ ਸੰਪਰਕ ਕੀਤਾ। ਰੇਲਵੇ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਕਾਬੂ ਕਰਕੇ ਸੌਂਪਿਆ, ਜਿਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।