ਅੰਮ੍ਰਿਤਸਰ 2: ਭੀਮ ਐਕਸ਼ਨ ਕਮੇਟੀ ਤੇ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਅੰਮ੍ਰਿਤਸਰ ਡੀਸੀ ਦਫਤਰ ਅੱਗੇ ਮੰਗ ਪੱਤਰ ਸੌਂਪਿਆ
ਭੀਮ ਐਕਸ਼ਨ ਕਮੇਟੀ ਅਤੇ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਅੱਜ ਡੀਸੀ ਦਫਤਰ ਵਿਖੇ ਮੰਗ ਪੱਤਰ ਸੌਂਪਿਆ ਗਿਆ। ਇਸ ਵਿੱਚ ਕਿਸਾਨਾਂ ਨੂੰ ਮੁਆਵਜ਼ਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ ਰਿਵਿਊ ਪਟੀਸ਼ਨ 'ਤੇ ਵਿਚਾਰ ਕਰਨ ਦੀ ਮੰਗ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮੰਗਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ।