ਅੰਮ੍ਰਿਤਸਰ 2: ਅੰਮ੍ਰਿਤਸਰ ਅਦਾਲਤ ਵਿੱਚ ਹੰਗਾਮਾ, ਲੜਕੀ ਨੇ ਮਹਿਲਾ ਪੁਲਸ ਅਫਸਰ ਨੂੰ ਗਲੋਂ ਫੜਿਆ ਤੇ ਗਾਲਾਂ ਕੱਢੀਆਂ
ਅੰਮ੍ਰਿਤਸਰ ਅਦਾਲਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਲੜਕੀ ਆਪਣੇ ਘਰ ਵਾਲੇ ਦੀ ਮੁਲਾਕਾਤ ਕਰਨ ਆਈ। ਪੇਸ਼ੀ ਲਈ ਲਿਆਂਦੇ ਜਾ ਰਹੇ ਕੈਦੀ ਦੇ ਨੇੜੇ ਜਾਣ ਤੋਂ ਪੁਲਿਸ ਨੇ ਰੋਕਿਆ ਤਾਂ ਲੜਕੀ ਨੇ ਵਰਦੀਧਾਰੀ ਮਹਿਲਾ ਪੁਲਸ ਅਧਿਕਾਰੀ ਨੂੰ ਗਲੋਂ ਫੜ ਲਿਆ। ਇਸ ਦੌਰਾਨ ਉਸਨੇ ਮੌਜੂਦ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਗਾਲਾਂ ਵੀ ਕੱਢੀਆਂ।