ਪਠਾਨਕੋਟ: ਥਾਣਾ ਸਦਰ ਪੁਲਿਸ ਨੇ ਦੜਾ ਸੱਟਾ ਲਗਾਉਂਦਾ ਵਿਅਕਤੀ ਕੀਤਾ ਕਾਬੂ
ਸਦਰ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰ ਨਰੋਟ ਮਹਿਰਾ ਪੂਲੀ ਦੇ ਕੋਲ ਕਿਰਾਏ ਦੀ ਦੁਕਾਨ ਲੈ ਕੇ ਦੜਾ ਸੱਟਾ ਲਗਾਉਂਦੇ ਆਰੋਪ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ 38ਸ ਰਪਏ ਇੱਕ ਹੱਥ ਨਾਲ ਲਿਖੀ ਹੋਈ ਡਾਇਰੀ ਇੱਕ ਪੈਨ ਅਤੇ ਇੱਕ ਸ਼ੀਟ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਡੱਡਵਾਂ ਉੱਪਰਲੀ ਨਿਵਾਸੀ ਰਾਜੇਸ਼ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ।