ਪਠਾਨਕੋਟ: ਮਮੂਨ ਵਿੱਚ ਬਣਾਏ ਗਏ ਤਲਾਬ ਵਿੱਚ ਸੈਂਕੜਾ ਮੱਛੀਆਂ ਮਰੀਆਂ,ਲੋਕਾਂ ਨੇ ਬਿਮਾਰੀ ਫੈਲਣ ਦਾ ਜਤਾਇਆ ਡਰ
ਪਠਾਨਕੋਟ ਦੇ ਮਮੂਨ ਵਿੱਚ ਬਣਾਏ ਗਏ ਤਲਾਬ ਵਿੱਚ ਸੈਂਕੜਾ ਮੱਛੀਆਂ ਮਾਰੀਆਂ ਗਈਆਂ ਇਸ ਸਬੰਧੀ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਲਾਬ ਦਾ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਗਰਮੀ ਵਧਣ ਦੇ ਹੀ ਇਸਦਾ ਪਾਣੀ ਗਰਮ ਹੋ ਗਿਆ ਅਤੇ ਮੱਛੀਆਂ ਮਰਨੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਨੂੰ ਠੀਕ ਕਰਵਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਬਿਮਾਰੀ ਫੈਲਣ ਦਾ ਡਰ ਸਤਾ ਰਿਹਾ ਹੈ