ਕਪੂਰਥਲਾ: ਭੁਲੱਥ ਵਿਖੇ ਦੁਕਾਨ 'ਤੇ ਕਬਜ਼ੇ ਨੂੰ ਲੈ ਕੇ ਇਕ ਔਰਤ ਦੀ ਕੁੱਟਮਾਰ, ਸਿਵਲ ਹਸਪਤਾਲ ਦਾਖਲ
ਭੁਲੱਥ ਵਿਖੇ ਦੁਕਾਨ ਦੇ ਝਗੜੇ ਨੂੰ ਲੈ ਕੇ ਇਕ ਔਰਤ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਕੁਲਬੀਰ ਕੌਰ ਵਾਸੀ ਭੁਲੱਥ ਨੇ ਦੱਸਿਆ ਕਿ ਉਨ੍ਹਾਂ ਦੀ ਭੁਲੱਥ ਵਿਖੇ ਜਰਨੇਟਰ ਦੀ ਦੁਕਾਨ ਹੈ ਤੇ ਉਸਨੇ ਇਹ ਦੁਕਾਨ ਖ਼ਰੀਦੀ ਸੀ ਜਿਸਦੀ ਰਜਿਸਟਰੀ ਤੇ ਇੰਤਕਾਲ ਉਸਦੇ ਕੋਲ ਹੈ | ਪਰ ਉਸਦੇ ਗੁਆਂਢੀ ਕਥਿਤ ਤੌਰ 'ਤੇ ਉਸਦੀ ਦੁਕਾਨ 'ਤੇ ਕਬਜ਼ਾ ਕਰ ਲਿਆ ਹੈ।