ਥਾਣਾ ਨੂਰਮਿਲ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਬੀਤੇ ਦਿਨ ਸ਼ਿਕਾਇਤ ਮਿਲੀ ਸੀ ਕਿ ਸਤਲੁਜ ਟ੍ਰਾਂਸਪੋਰਟ ਪ੍ਰਾਈਵੇਟ ਲਿਮਿਟਿਡ ਵਿਖੇ ਬੱਸਾਂ ਚੋਂ ਤੇਲ ਚੋਰੀ ਹੋ ਰਿਹਾ ਹੈ। ਜਿਸ ਤੋਂ ਬਾਅਦ ਉਹਨਾਂ ਨੇ ਮਾਮਲਾ ਦਰਜ ਕੀਤਾ ਅਤੇ ਉਹਨਾਂ ਨੇ ਇਸ ਦੇ ਕੋਲ ਹੀ ਇੱਕ ਚੋਰ ਨੂੰ ਗਿਰਫਤਾਰ ਕਰਕੇ ਉਸ ਦੇ ਕੋਲੋਂ ਇੱਕ ਮੋਟਰਸਾਈਕਲ ਅਤੇ ਤੇਲ ਵਾਲੀ ਕੈਨੀ ਬਰਾਮਦ ਕੀਤੀ ਹੈ। ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।