ਅਬੋਹਰ: ਨਵੀਂ ਆਬਾਦੀ ਇਲਾਕੇ ਦੇ ਵਿੱਚ ਛੱਤ ਤੋਂ ਡਿੱਗਿਆ ਸੱਤ ਸਾਲ ਦਾ ਬੱਚਾ, ਪਤੰਗ ਉਡਾਉਂਦੇ ਸਮੇਂ ਹੋਇਆ ਹਾਦਸਾ
Abohar, Fazilka | Apr 10, 2024 ਅਬੋਹਰ ਦੀ ਨਵੀਂ ਆਬਾਦੀ ਵਿੱਚ ਸੱਤ ਸਾਲ ਦਾ ਬੱਚਾ ਪਤੰਗ ਉਡਾਉਂਦੇ ਸਮੇਂ ਛੱਤ ਤੋਂ ਡਿੱਗ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਅਬੋਹਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਸਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਦੇ ਲਈ ਸ਼੍ਰੀ ਗੰਗਾ ਨਗਰ ਲੈ ਗਏ।