ਗੜ੍ਹਸ਼ੰਕਰ: ਪਿੰਡ ਸੀਹਵਾਂ ਬੀਤ ਦਾ ਵਿਅਕਤੀ ਆਨਲਾਈਨ 8 ਲੱਖ 55 ਹਜ਼ਾਰ ਰੁਪਏ ਦੀ ਠੱਗੀ ਦਾ ਹੋਇਆ ਸ਼ਿਕਾਰ , ਪੁਲਿਸ ਤੋਂ ਇਨਸਾਫ ਦੀ ਕੀਤੀ ਮੰਗ
ਗੜ੍ਹਸ਼ੰਕਰ ਦੇ ਪਿੰਡ ਸੀਹਵਾਂ ਬੀਤ ਵਿਖੇ ਬਜ਼ੁਰਗ ਵਿਅਕਤੀ ਤੋਂ ਮੋਬਾਈਲ ਤੇ ਵੀਡੀਓ ਕਾਲ ਰਾਹੀਂ ਇੱਕ ਔਰਤ ਨੇ ਅਸ਼ਲੀਲ ਵੀਡੀਓ ਬਣਾਕੇ 8 ਲੱਖ 55ਹਜਾਰ ਰੁਪਏ ਦੀ ਠੱਗੀ ਮਾਰੀ ਗਈ ਹੈ । ਬਜ਼ੁਰਗ ਵਿਅਕਤੀ ਨੇ ਇਸ ਸਬੰਧੀ ਸ਼ਿਕਾਇਤ ਐਸ ਐਸ ਪੀ ਹੁਸ਼ਿਆਰਪੁਰ ਨੂੰ ਕਰ ਦਿੱਤੀ ਹੈ ਤੇ ਥਾਣਾ ਗੜ੍ਹਸ਼ੰਕਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਨੇ ਪੁਲਿਸ ਤੋਂ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ।