ਮੁਕਤਸਰ: ਪਿੰਡ ਵੜਿੰਗ ਕੋਲ ਮੋਟਰਸਾਈਕਲ ਸਵਾਰ ਪਿਓ-ਪੁੱਤ ਨੇ ਰਾਜਸਥਾਨ ਨਹਿਰ ਵਿੱਚ ਮਾਰੀ ਛਾਲ ਅਤੇ ਭਾਲ ਜਾਰੀ
ਮੁਕਤਸਰ ਦੇ ਕੋਟਕਪੂਰਾ ਰੋਡ ਤੇ ਪਿੰਡ ਵੜਿੰਗ ਦੇ ਕੋਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਪਿਓ ਪੁੱਤ ਨੇ ਅਚਾਨਕ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਦੁਪਹਿਰ ਕਰੀਬ 2 ਵਜੇ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਨਹਿਰ ਵਿੱਚ ਛਾਲ ਮਾਰਨ ਵਾਲੇ ਪਿਓ ਪੁੱਤ ਦੀ ਪਹਿਚਾਨ 42 ਸਾਲਾ ਗੁਰਲਾਲ ਸਿੰਘ ਅਤੇ 15 ਸਾਲਾਂ ਬਲਜੋਤ ਸਿੰਘ ਨਿਵਾਸੀ ਪਿੰਡ ਮਡਾਹਕ ਵਜੋਂ ਹੋਈ ਹੈ। ਡੀਐਸਪੀ ਸਤਨਾਮ ਸਿੰਘ ਮੋਕੇ ਤੇ ਪਹੁੰਚ ਚੁਕੇ ਸਨ।