ਮੁਕਤਸਰ: ਭਾਗਸਰ ਰੋਡ ਤੇ ਕੁਝ ਲੋਕਾਂ ਨੇ ਇੱਕ ਘਰ ਤੇ ਪੱਥਰਬਾਜ਼ੀ ਕਰਕੇ ਕੀਤੀ ਭੰਨਤੋੜ, ਸੀਸੀਟੀਵੀ ਫੁਟੇਜ ਆਈ ਸਾਹਮਣੇ
ਸ੍ਰੀ ਮੁਕਤਸਰ ਸਾਹਿਬ ਦੇ ਭਾਗਸਰ ਰੋਡ ਤੇ ਕੁਝ ਲੋਕਾਂ ਵੱਲੋਂ ਇੱਕ ਘਰ ਤੇ ਪੱਥਰਬਾਜ਼ੀ ਕਰਦੇ ਹੋਏ ਭੰਨਤੋੜ ਕੀਤੀ ਗਈ। ਇਸ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੁਪਹਿਰ 2 ਵਜੇ ਭਾਗਸਰ ਰੋਡ ਨਿਵਾਸੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਂਕੀ ਬੱਸ ਸਟੈਂਡ ਵਿਖੇ ਸ਼ਿਕਾਇਤ ਦੇ ਕੇ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।