ਅਬੋਹਰ: ਕੰਧਵਾਲਾ ਰੋਡ 'ਤੇ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਬਾਈਲ ਚੋਰ ਗਿਰੋਹ ਦੇ ਤਿੰਨ ਮੈੰਬਰ ਕੀਤੇ ਗਿਰਫਤਾਰ, ਚੋਰੀ ਦੇ 10 ਮੋਬਾਈਲ ਹੋਏ ਬਰਾਮਦ
Abohar, Fazilka | Apr 11, 2024 ਅਬੋਹਰ ਨਗਰ ਥਾਣਾ 2 ਵਿੱਚ ਐਸਐਚਓ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁੱਟਖੋਹ ਅਤੇ ਚੋਰੀ ਚਕਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਤੋਂ ਚੋਰੀ ਕੀਤੇ 10 ਮੋਬਾਈਲ ਬਰਾਮਦ ਹੋਏ ਹਨ। ਹਾਲਾਂਕਿ ਆਰੋਪੀਆਂ ਤੋਂ ਇੱਕ ਮੋਟਰਸਾਈਕਲ ਵੀ ਮਿਲਿਆ ਹੈ। ਆਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।