ਭਿੱਖੀਵਿੰਡ: ਪਹੂਵਿੰਡ ਵਿਖੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕਰਵਾਏ ਕੁਸ਼ਤੀ ਦੇ ਮੁਕਾਬਲੇ
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਡੇਸ਼ਨ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਡੇ ਪੱਧਰ ਤੇ ਪੰਜਾਬ ਵਿੱਚੋਂ ਆਏ ਵੱਖ-ਵੱਖ ਪਹਿਲਵਾਨਾਂ ਵਿੱਚ ਇਹ ਮੁਕਾਬਲੇ ਹੋਏ ਇਸ ਮੌਕੇ ਲੜਕੀਆਂ ਦੇ ਵੀ ਕੁਸ਼ਤੀ ਮੁਕਾਬਲੇ ਕਰਵਾਏ ਗਏ ਤੇ ਇਸ ਤੇ ਉਪਰੰਤ ਪਹਿਲੇ ਨੰਬਰ 'ਤੇ ਆਏ ਖਿਡਾਰੀਆਂ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।