ਭਿੱਖੀਵਿੰਡ: ਪਹੂਵਿੰਡ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਫਾਊਡੇਸ਼ਨ ਵੱਲੋਂ ਵਿਸਾਖੀ ਦੇ ਸੰਬੰਧ ਦੇ ਵਿੱਚ ਗੰਨ ਸ਼ੂਟ ਦੇ ਕਰਵਾਏ ਗਏ ਮੁਕਾਬਲੇ
ਪਹੂਵਿੰਡ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਫਾਊਡੇਸ਼ਨ ਵੱਲੋਂ ਵਿਸਾਖੀ ਦੇ ਸੰਬੰਧ ਦੇ ਵਿੱਚ ਗੰਨ ਸ਼ੂਟ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਨਗਦ ਇਨਾਮ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਵੱਲੋਂ ਦੱਸਿਆ ਗਿਆ ਕਿ 31 ਮਾਰਚ ਨੂੰ ਰੁਸਤਮ-ਏ- ਪੰਜਾਬ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਪਹਿਲਵਾਨ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ।