ਮਲੋਟ: ਖੇਤ ਮਜ਼ਦੂਰਾਂ ਨੇ ਨਵੇਂ ਕਾਨੂੰਨਾਂਂ ਖਿਲਾਫ ਮਲੋਟ ਵਿੱਚ ਕੀਤਾ ਮਾਰਚ
Malout, Muktsar | Aug 15, 2024 ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਮਲੋਟ ਵਿਖੇ ਭਾਰਤ ਸਰਕਾਰ ਵੱਲੋਂ ਬਣਾਏ ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ਼ ਅਤੇ ਮਜ਼ਦੂਰ ਮੰਗਾਂ ਦੇ ਹੱਕ ਵਿੱਚ ਇੱਕ ਮਾਰਚ ਕੱਢਿਆ ਗਿਆ। ਇਹ ਮਾਰਚ ਮਲੋਟ ਦੀ ਦਾਣਾ ਮੰਡੀ ਵਿੱਚੋਂ ਸ਼ੁਰੂ ਹੋ ਕੇ ਸ਼ਹਿਰ ਦੀ ਤਹਿਸੀਲ ਰੋਡ ਮੇਨ ਬਾਜ਼ਾਰ ਅਤੇ ਜੀਟੀ ਰੋਡ ਤੋਂ ਹੁੰਦਾ ਹੋਇਆ ਐਕਸਚੇਂਜ ਕੇਂਦਰ ਕੋਲ ਆ ਕੇ ਸਮਾਪਤ ਹੋਇਆ।