ਗੜ੍ਹਸ਼ੰਕਰ: ਮਾਹਿਲਪੁਰ ਪੁਲਿਸ ਪਿੰਡ ਮੁੱਗੋਵਾਲ ਰੋਡ ਤੋਂ ਪਸਤੋਲ, ਮੈਗਜ਼ੀਨ, ਜ਼ਿੰਦਾ ਰੌਂਦ ਅਤੇ ਨਸ਼ੀਲੀਆਂ ਗੋਲੀਆਂ ਨਾਲ ਇੱਕ ਨੂੰ ਕੀਤਾ ਕਾਬੂ
ਥਾਣਾ ਮਾਹਿਲਪੁਰ ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਮੁੱਗੋਵਾਲ ਰੋਡ 'ਤੇ ਏਐਸਆਈ ਗੁਰਨੇਕ ਸਿੰਘ ਨੇ ਗਸ਼ਤ ਤੇ ਚੈਕਿੰਗ ਦੌਰਾਨ ਸਨਮਦੀਪ ਸਿੰਘ ਵਾਸੀ ਮੁੱਗੋਵਾਲ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲ ਤਲਾਸ਼ੀ ਦੌਰਾਨ ਇੱਕ ਪਸਤੌਲ, ਮੈਗਜ਼ੀਨ, ਦੋ ਜ਼ਿੰਦਾ ਰੋਂਦ ਤੇ 13 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਤੇ ਆਰਮ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।