ਅੰਮ੍ਰਿਤਸਰ 2: ਅੰਮ੍ਰਿਤਸਰ: ਭੰਡਾਰੀ ਪੁਲ 'ਤੇ ਹੰਗਾਮਾ, ਵਾਲਮੀਕੀ ਆਗੂ ਸੁਮਿਤ ਕਾਲੀ ਖ਼ਿਲਾਫ਼ ਪ੍ਰਦਰਸ਼ਨ
ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਇੱਕ ਪੀੜਤ ਪਰਿਵਾਰ ਨੇ ਸੁਮਿਤ ਕਾਲੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪਰਿਵਾਰ ਨੇ ਬੱਚੇ ਨੂੰ ਟਾਰਚਰ ਕਰਨ ਅਤੇ ਪੈਸੇ ਮੰਗਣ ਦੇ ਗੰਭੀਰ ਇਲਜ਼ਾਮ ਲਾਏ ਹਨ। ਪੀੜਤ ਬੱਚਾ ਹਸਪਤਾਲ 'ਚ ਦਾਖ਼ਲ ਹੈ। ਪਰਿਵਾਰ ਪਿਛਲੇ 3 ਦਿਨਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ।