ਮਲੋਟ: ਸੁਸ਼ੀਲ ਜਲੋਤਰਾ ਭਾਜਪਾ ਮੰਡਲ ਮਲੋਟ ਜੋਨ 1 ਦੇ ਅਤੇ ਭੋਲੀ ਜੋਨ 2 ਦੇ ਪ੍ਰਧਾਨ ਨਿਯੁਕਤ
ਭਾਰਤੀ ਜਨਤਾ ਪਾਰਟੀ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਸੰਗਠਨਾਤਮਕ ਢਾਂਚੇ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿੱਚ ਮਲੋਟ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲਾ ਚੋਣ ਅਧਿਕਾਰੀ ਪੁਸ਼ਪਿੰਦਰ ਸਿੰਗਲ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਮੀਟਿੰਗ ਵਿੱਚ ਮਲੋਟ ਜੋਨ 1 ਦੇ ਸੁਸ਼ੀਲ ਜਲਹੋਤਰਾ ਅਤੇ ਮਲੋਟ ਜੋਨ ਦੇ 2 ਰਿਖੀਕੇਸ ਭੋਲੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਕੇ ਉਪਰ ਮੌਜੂਦ ਸਭ ਆਗੂਆਂ ਨੇ ਨਵ ਨਿਯੁਕਤ ਮੰਡਲ ਪ੍ਰਧਾਨਾਂ ਨੂੰ ਵਧਾਈ ਦਿੱਤੀ।