ਫਾਜ਼ਿਲਕਾ: ਮਲਕਾਨੇ ਮੁਹੱਲੇ 'ਚੋਂ ਫੜਿਆ ਗਿਆ ਸੱਪ, ਲੋਕਾਂ ਨੂੰ ਮਿਲੀ ਰਾਹਤ
ਫਾਜ਼ਿਲਕਾ ਦੇ ਮਲਕਾਨੇ ਮੁਹੱਲੇ 'ਚ ਪਿਛਲੇ ਇੱਕ ਹਫ਼ਤੇ ਤੋਂ ਸੱਪ ਨੂੰ ਲੈ ਕੇ ਬਣੀ ਦਹਿਸ਼ਤ ਖ਼ਤਮ ਹੋ ਗਈ ਹੈ। ਬੰਦ ਪਏ ਮਕਾਨਾਂ 'ਚੋਂ ਨਿਕਲੇ ਸੱਪ ਨੂੰ ਰੈਸਕਿਊ ਟੀਮ ਨੇ ਆਖਰਕਾਰ ਕਾਬੂ ਕਰ ਲਿਆ ਹੈ। ਸੱਪ ਫੜੇ ਜਾਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।