ਮੁਕਤਸਰ: ਨਵੀਂ ਦਾਣਾ ਮੰਡੀ ਵਿਖੇ ਕਣਕ ਦੀ ਬੋਰੀਆਂ ਨੂੰ ਅਚਾਨਕ ਲੱਗੀ ਅੱਗ, ਕਰੀਬ 3 ਹਜਾਰ ਬੋਰੀਆਂ ਪ੍ਰਭਾਵਿਤ ਹੋਣ ਦਾ ਖਦਸਾ
ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਖੇ ਅੱਜ ਦੁਪਹਿਰ ਕਰੀਬ 3 ਵਜ਼ੇ ਕਣਕ ਨਾਲ ਭਰੀਆਂ ਬੋਰੀਆਂ ਨੂੰ ਅਚਾਨਕ ਅੱਗ ਲੱਗ ਗਈ ਹਾਲਾਂਕਿ ਅੱਗ ਲੱਗਣ ਦਾ ਪੁਖਤਾ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ, ਪਰ ਲੇਬਰ, ਆਮ ਲੋਕ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਦੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਫਿਲਹਾਲ ਕਣਕ ਨਾਲ ਭਰੀਆਂ ਕਰੀਬ 3000 ਬੋਰੀਆਂ ਪ੍ਰਭਾਵਿਤ ਹੋਣ ਦਾ ਖਦਸਾ ਜਾਹਿਰ ਕੀਤਾ ਜਾ ਰਿਹਾ।