ਦੀਨਾਨਗਰ: ਦੀਨਾਨਗਰ 'ਚ ਭਿਆਨਕ ਸੜਕ ਹਾਦਸਾ, ਭੈਣ ਦੇ ਵਿਆਹ ਦਾ ਕਾਰਡ ਦੇਣ ਗਏ ਨੌਜਵਾਨ ਦੀ ਮੌਤ
ਦੀਨਾਨਗਰ ਦੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਰੋਡ 'ਤੇ ਤੇਜ਼ ਰਫਤਾਰ ਸਕੋਰਪੀਓ ਦੀ ਟੱਕਰ ਨਾਲ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਆਪਣੀ ਭੈਣ ਦੇ ਵਿਆਹ ਦਾ ਕਾਰਡ ਦੇਣ ਆਇਆ ਸੀ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸਦੀ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ।