ਬੱਸੀ ਪਠਾਣਾ: ਥਾਣਾ ਬਸੀ ਪਠਾਣਾਂ ਪੁਲਿਸ ਨੇ ਦੋ ਵਿਅਕਤੀਆਂ ਨੂੰ 95 ਲੀਟਰ ਲਾਹਨ ਦੇ ਨਾਲ ਕੀਤਾ ਕਾਬੂ
ਥਾਣਾ ਬਸੀ ਪਠਾਣਾਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਡਡਿਆਣਾ ਵਿਖੇ 95 ਲੀਟਰ ਲਾਹਣ ਦੇ ਨਾਲ ਕਾਬੂ ਕੀਤਾ ਹੈ। ਥਾਣਾ ਮੁਖੀ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਥਾਣੇਦਾਰ ਨਰੇਸ਼ ਕੁਮਾਰ ਦੀ ਟੀਮ ਨੇ ਗਸ਼ਤ ਦੌਰਾਨ ਮੁਖਬਰ ਦੀ ਇਤਲਾਹ 'ਤੇ ਪਿੰਡ ਡਡਿਆਣਾ ਵਿਖੇ ਛਾਪੇਮਾਰੀ ਕਰਕੇ 95 ਲੀਟਰ ਲਾਹਣ ਬਰਾਮਦ ਕੀਤੀ ਹੈ। ਨਰਪਿੰਦਰ ਨੇ ਦੱਸਿਆ ਕਿ ਇਸ ਮਾਮਲੇ 'ਚ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਅਤੇ ਮੇਜਰ ਸਿੰਘ ਦੇ ਤੌਰ 'ਤੇ ਹੋਈ ਹੈ।