ਖੰਨਾ: ਰੇਲਵੇ ਰੋਡ ਚੌਂਕ 'ਚ ਬਿਨ੍ਹਾਂ ਮਨਜ਼ੂਰੀ ਤੋੜੀ ਸੜਕ, ਸ਼ਹਿਰ 'ਚ ਲੱਗਿਆ ਲੰਬਾ ਟ੍ਰੈਫਿਕ ਜਾਮ, ਲੋਕ ਹੋਏ ਪਰੇਸ਼ਾਨ
ਸਵੇਰੇ ਕਰੀਬ 8 ਵਜੇ ਨਗਰ ਕੌੰਸਲ ਦੀ ਟੀਮ ਨੇ ਸੜਕ ਤੋੜ ਦਿੱਤੀ। ਕੌਂਸਲ ਦੀ ਇਸ ਲਾਪ੍ਰਵਾਹੀ ਕਾਰਨ ਸਵੇਰ ਤੋਂ ਹੀ ਲੰਬਾ ਟਰੈਫਿਕ ਜਾਮ ਲੱਗ ਗਿਆ। ਲੋਕ ਪਰੇਸ਼ਾਨ ਹੋਏ। ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਕੌਂਸਲ ਦੀ ਕਾਰਜਸ਼ੈਲੀ ’ਤੇ ਸਵਾਲ ਵੀ ਖੜ੍ਹੇ ਹੋਏ। ਕੌਂਸਲ ਨੇ ਸੜਕ ਨੂੰ ਅਜਿਹੇ ਹਾਲਾਤ ਵਿੱਚ ਤੋੜਿਆ ਜਦੋਂ ਸ਼ਹਿਰ ਵਿੱਚ ਆਵਾਜਾਈ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਪੁਲਿਸ ਮੁਲਾਜ਼ਮ ਵੀ ਮੌਜੂਦ ਨਹੀਂ ਸਨ।