ਕਪੂਰਥਲਾ: ਨਡਾਲਾ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਬਣੀ ਸੈਲੂਨ ਦੀ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ, ਘਟਨਾ CCTV ਚ ਕੈਦ
ਨਡਾਲਾ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਨੇੜੇ ਬਣੀ ਸੈਲੂਨ ਦੀ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ , ਇਕ ਵਿਅਕਤੀ ਚੋਰੀ ਕਰਕੇ ਲੈ ਗਿਆ ਜਿਸਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ | ਦੁਕਾਨ ਮਾਲਕ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਮੇਰਾ ਮੋਟਰਸਾਈਕਲ ਦੁਕਾਨ ਦੇ ਬਾਹਰ ਲੱਗਾ ਸੀ ਤੇ ਇਕ ਵਿਅਕਤੀ ਪੈਦਲ ਆਉਂਦਾ ਹੈ ਤੇ ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾ ਕੇ ਮੋਟਰ ਸਾਈਕਲ ਚੋਰੀ ਕਰਕੇ ਲੈ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।