ਡੇਰਾਬੱਸੀ ਬੱਸ ਸਟੈਂਡ 'ਤੇ ਐਸ.ਐਚ.ਓ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਸਖ਼ਤ ਨਾਕਾਬੰਦੀ, ਸ਼ੱਕੀ ਵਾਹਨਾਂ ਦੀ ਹੋਈ ਬਾਰੀਕੀ ਨਾਲ ਚੈਕਿੰਗ
ਡੇਰਾਬੱਸੀ (ਬਿਉਰੋ ਚੀਫ਼ ਰਾਕੇਸ਼ ਗਾਂਧੀ, ਕੈਮਰਾ ਮੈਨ ਰੋਹਿਤ ਗੁਪਤਾ ਦੀ ਰਿਪੋਰਟ):
ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਡੇਰਾ ਬੱਸੀ ਪੁਲਿਸ ਵੱਲੋਂ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਥਾਣਾ ਮੁੱਖੀ (ਐਸ.ਐਚ.ਓ.) ਬਲਵਿੰਦਰ ਸਿੰਘ ਦੀ ਆਗਵਾਈ ਹੇਠ ਪੁਲਿਸ ਟੀਮ ਵੱਲੋਂ ਡੇਰਾ ਬੱਸੀ ਬੱਸ ਸਟੈਂਡ ਨੇੜੇ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।
ਨਾਕਾਬੰਦੀ ਦੌਰਾਨ ਲੰਘਣ ਵਾਲੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਪੁਲਿਸ ਟੀਮ ਵੱਲੋਂ ਵਾਹਨਾਂ ਦੇ ਕਾਗਜ਼ਾਤ, ਡਰਾਈਵਿੰਗ ਲਾਇਸੈਂਸ ਅਤੇ ਨੰਬਰ ਪਲੇਟਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ।
ਗੱਲਬਾਤ ਕਰਦਿਆਂ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ 'ਤੇ ਠੱਲ੍ਹ ਪਾਉਣ, ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਬਿਨਾਂ ਕਾਗਜ਼ਾਤ ਤੋਂ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੌਰਾਨ ਆਪਣੇ ਵਾਹਨਾਂ ਦੇ ਪੂਰੇ ਕਾਗਜ਼ਾਤ ਨਾਲ ਰੱਖਣ ਅਤੇ ਪੁਲਿਸ ਚੈਕਿੰਗ ਦੌਰਾਨ ਸਹਿਯੋਗ ਕਰਨ।
ਰਾਕੇਸ਼ ਗਾਂਧੀ ਦੁਆਰਾ ਰਿਪੋਰਟ