ਮਲੋਟ: ਲੋਹਾ ਮੰਡੀ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ
ਮਲੋਟ ਵਿਖੇ ਬਰਾਂਡ ਬੈਂਡ ਦਾ ਕੁਨੈਕਸ਼ਨ ਬਣਾਉਂਦੇ ਸਮੇਂ ਇੱਕ ਇੰਟਰਨੈੱਟ ਕੰਪਨੀ ਦੇ ਮੁਲਾਜ਼ਮ ਦੀ ਬਿਜਲੀ ਦਾ ਝਟਕਾ ਲੱਗਣ ਕਾਰਨ ਮੌਤ ਹੋ ਗਈ। ਸਥਾਨਕ ਲੋਹਾ ਮੰਡੀ ਵਿੱਚ ਇੱਕ ਬ੍ਰਾਂਡ ਬੈਂਡ ਦਾ ਕੁਨੈਕਸ਼ਨ ਬਣਾਉਣ ਲਈ ਆਏ ਇੱਕ ਮੁਲਾਜ਼ਮ ਮੋਹਿਤ ਨਾਲ ਇੱਕ ਘਟਨਾ ਵਾਪਰੀ ਜਦੋਂ ਉਹ ਲੋਹਾ ਮੰਡੀ ਵਿੱਚ ਕੁਨੈਕਸ਼ਨ ਬਣਾਉਣ ਲਈ ਪੌੜੀ ਚੜ੍ਹ ਕੇ ਖੰਭੇ ’ਤੇ ਚੜ੍ਹਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਉਹ ਬਿਜਲੀ ਦਾ ਕਰੰਟ ਲੱਗ ਗਿਆ।