ਜਲਾਲਾਬਾਦ ਰੋਡ ਸਥਿਤ ਸਿਵ ਧਾਮ ਵਿਖੇ ਗੋਲਕ ਵਿੱਚੋਂ ਹੋਈ 2500 ਰੁਪਏ ਦੀ ਕਰੀਬ ਦੀ ਨਗਦੀ ਹੋਈ ਚੋਰੀ
Sri Muktsar Sahib, Muktsar | May 3, 2025
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਸਥਿਤ ਸ਼ਿਵ ਧਾਮ ਵਿਖੇ ਸ਼ਨੀਵਾਰ ਨੂੰ ਦੁਪਹਿਰੇ ਲਗਭਗ ਤਿੰਨ ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲਕ ਦਾ ਤਾਲਾ ਭੰਨ ਕੇ ਰੁਪਏ ਕੱਢ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਧਾਮ ਕਮੇਟੀ ਦੇ ਸੇਵਾਦਾਰ ਕੇਵਲ ਕ੍ਰਿਸ਼ਨ ਕੇਲੀ ਅਤੇ ਚੌਕੀਦਾਰ ਵੀਰੂ ਨੇ ਦੱਸਿਆ ਕਿ ਗੋਲਕ ਵਿੱਚ ਲਗਭਗ 1500 ਤੋਂ 2000 ਹੋਣਗੇ ਕਿਉਂਕਿ ਤਿੰਨ ਸੰਸਕਾਰ ਹੋਏ ਸਨ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਤੇ ਨਕੇਲ ਕਸਮ ਦੀ ਮੰਗ ਕੀਤੀ ਹੈ।