ਖਡੂਰ ਸਾਹਿਬ: ਪਿੰਡ ਕੱਲ੍ਹਾ, ਜਹਾਂਗੀਰ, ਭੈਣੀ ਸੰਧਵਾਂ ਅਤੇ ਜਹਾਂਗੀਰ ਖੁਰਦ ਵਿਖੇ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਦੌਰਾਨ ਅੱਜ ਵਿਧਾਨ ਸਭਾ ਹਲਕਾ ਖਡੂਰ ਦੇ ਪਿੰਡ ਕੱਲ੍ਹਾ, ਜਹਾਂਗੀਰ, ਭੈਣੀ ਸੰਧਵਾਂ ਅਤੇ ਜਹਾਂਗੀਰ ਖੁਰਦ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ ਸਮਾਗਮ ਕਰਵਾਏ ਗਏ ।