ਕਪੂਰਥਲਾ: ਹਾਈਟੈੱਕ ਨਾਕਾ ਢਿਲਵਾਂ 'ਤੇ ਜਾਂਚ ਦੌਰਾਨ ਕਾਰ ਸਵਾਰ ਸਿਪਾਹੀ ਸਮੇਤ 5 ਵਿਅਕਤੀ ਦੇਸੀ ਪਿਸਟਲ, ਪੰਜ ਜਿੰਦਾ ਰੌਂਦ ਤੇ ਕਾਰ ਸਮੇਤ ਗਿ੍ਫ਼ਤਾਰ
ਢਿਲਵਾਂ ਪੁਲਿਸ ਨੇ ਹਾਈਟੈੱਕ ਨਾਕੇ ਤੋਂ ਵਾਹਨਾਂ ਦੀ ਜਾਂਚ ਦੌਰਾਨ ਇਕ ਪੰਜਾਬ ਪੁਲਿਸ ਦੇ ਸਿਪਾਹੀ ਸਮੇਤ 5 ਵਿਅਕਤੀਆਂ ਨੂੰ ਦੇਸੀ ਕੱਟਾਂ ਸਮੇਤ ਮੈਗਜ਼ੀਨ ਤੇ 5 ਜਿੰਦਾ ਰੌਂਦ ਅਤੇ ਕਾਰ ਸਮੇਤ ਗਿ੍ਫ਼ਤਾਰ ਕੀਤਾ ਹੈ |ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਅਰੋਪੀਆਂ ਦੀ ਪਹਿਚਾਣ ਸਿਪਾਹੀ ਬਲਰਾਜ ਸੰਧੂ ਵਾਸੀ ਹੁਸ਼ਿਆਰਪੁਰ, ਸਾਹਿਲ ਵਾਸੀ ਕਪੂਰਥਲਾ, ਸਲੀਮ, ਜਸਕਰਨ ਸਿੰਘ ਉਰਫ਼ ਹੈਪੀ ਤੇ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀਆਨ ਹੁਸ਼ਿਆਰਪੁਰ ਵਜੋਂ ਹੋਈ।