ਅਜਨਾਲਾ: ਅਜਨਾਲਾ ਵਿਖੇ ਕਰਿਆਨਾ ਵਪਾਰੀ ਦੇ ਘਰ ਹੋਈ ਡਕੈਤੀ ਮਾਮਲੇ 'ਚ ਪੁਲਿਸ ਨੇ ਦੋ ਹੋਰ ਆਰੋਪੀਆਂ ਨੂੰ ਕੀਤਾ ਗਿਰਫਤਾਰ
ਅਜਨਾਲਾ ਡਕੈਤੀ ਮਾਮਲੇ 'ਚ ਪੁਲਿਸ ਨੇ ਦੋ ਹੋਰ ਆਰੋਪੀਆਂ ਨੂੰ ਗਿਰਫਤਾਰ ਕਰ ਲਿਆ ਹੈ। ਜਿਨ੍ਹਾਂ ਵਿਚੋਂ ਇੱਕ ਮੁੱਖ ਸਾਜ਼ਿਸ਼ ਕਰਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ 29 ਮਾਰਚ ਨੂੰ ਅਜਨਾਲਾ ਵਿਖੇ ਕਰਿਆਨਾ ਵਪਾਰੀ ਦੇ ਘਰ ਡਕੈਤੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।