ਰਮਨੀਕ ਚੌਕ ਵਿਚ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜੇਰੇ ਇਲਾਜ ਪਰਮਜੀਤ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਖੁਸਰੋਪੁਰ ਨੇ ਸੋਮਵਾਰ ਦੱਸਿਆ ਕਿ ਉਹ ਕਪੂਰਥਲਾ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ | ਜਦੋਂ ਉਹ ਰਮਨੀਕ ਚੌਂਕ ਨੇੜੇ ਪੁੱਜਾ ਤਾਂ ਮੂਹਰੇ ਜਾ ਰਹੀ ਇਕ ਕਾਰ ਨੇ ਅਚਾਨਕ ਬਰੇਕ ਮਾਰ ਦਿੱਤੀ ਜਿਸ ਕਾਰਨ ਇਸਦਾ ਮੋਟਰਸਾਈਕਲ ਕਾਰ ਨਾਲ ਟਕਰਾ ਗਿਆ | ਜਿਸ ਕਾਰਨ ਉਹ ਜ਼ਖਮੀ ਹੋ ਗਿਆ।