ਦੀਨਾਨਗਰ: ਪੁਰਾਣਾ ਸ਼ਾਲਾ ਪੁਲਿਸ ਨੇ ਨਸ਼ਾ ਕਰਦੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਪੁਰਾਣਾ ਸ਼ਾਲਾ ਪੁਲਿਸ ਨੇ ਲਿਟਲ ਫਲਾਵਰ ਸਕੂਲ ਨੇੜੇ ਨਸ਼ਾ ਕਰਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਜਗਦੀਪ ਸਿੰਘ ਵਾਸੀ ਜਗਤਪੁਰ ਕਲਾਂ ਕੋਲੋਂ ਸਿਲਵਰ ਪੇਪਰ ਤੇ ਲਾਈਟਰ ਬਰਾਮਦ ਹੋਏ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।