ਸਿਟੀ ਹੋਟਲ ਵਿੱਚ ਭਾਜਪਾ ਵੱਲੋਂ ਲੁਧਿਆਣਾ ਵੈਸਟ ਉਪ ਚੋਣ ਸਬੰਧੀ ਕੀਤੀ ਗਈ ਮੀਟਿੰਗ, ਵਰਕਰਾਂ 'ਚ ਭਰਿਆ ਜੋਸ਼
Sri Muktsar Sahib, Muktsar | Jun 3, 2025
ਲੁਧਿਆਣਾ ਵੈਸਟ ਚ ਹੋ ਰਹੀ ਵਿਧਾਨਸਭਾ ਉਪ ਚੋਣ ਲਈ ਭਾਜਪਾ ਵੱਲੋਂ ਸਿਟੀ ਹੋਟਲ ਚ ਸੋਮਵਾਰ ਦੀ ਰਾਤ ਅੱਠ ਤੋਂ ਨੌ ਵਜੇ ਤੱਕ ਮੀਟਿੰਗ ਹੋਈ। ਜਿਸ ਚ ਇਸ ਚੋਣ ਨੂੰ ਲੈ ਕੇ ਵਰਕਰਾਂ ਚ ਜੋਸ਼ ਭਰਿਆ ਗਿਆ ਤੇ ਲੁਧਿਆਣਾ ਜਾ ਕੇ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਕਮਰ ਕਸਣ ਦੀ ਗੱਲ ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੇ ਸਾਰੇ ਵਰਕਰ ਇੱਕ ਸਮਾਨ ਨੇ। ਭਾਜਪਾ ਚ ਕੋਈ ਵਿਅਕਤੀ ਵਿਸ਼ੇਸ਼ ਨਹੀਂ। ਹਰ ਵਰਕਰ ਧਡ਼ੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰ ਰਿਹਾ ਹੈ।