ਗਿੱਦੜਬਾਹਾ: ਗਿੱਦੜਬਾਹਾ ਵਿਖੇ ਭਾਜਪਾ ਵੱਲੋਂ ਹੰਸ ਰਾਜ ਹੰਸ ਦੇ ਹੱਕ ਵਿਚ ਰੋਡ ਸ਼ੋਅ
ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿਚ ਗਿੱਦੜਬਾਹਾ ਵਿਖੇ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਪਾਰਟੀ ਦੇ ਦਫ਼ਤਰ ਤੋਂ ਭਾਜਪਾ ਜਿਲ੍ਹਾ ਮੀਤ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ ਦੀ ਅਗਵਾਈ ਹੇਠ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦਾ ਹੋਇਆ ਪਾਰਟੀ ਦਫ਼ਤਰ ਆ ਕੇ ਸਮਾਪਤ ਹੋ ਗਿਆ। ਇਸ ਮੌਕੇ ਸੀਨੀਅਰ ਆਗੂ ਓਮ ਪ੍ਰਕਾਸ਼ ਬੱਬਰ, ਸਵਰਨ ਸਿੰਘ ਢੱਲਾ,ਤੇਜਾ ਸਿੰਘ ਮੰਡਲ ਪ੍ਰਧਾਨ ਕੋਟਭਾਈ,ਸਮੇਤ ਵੱਡੀ ਗਿਣਤੀ ਵਿਚ ਔਰਤਾ ਵੀ ਸ਼ਾਮਿਲ ਸਨ।