ਪਠਾਨਕੋਟ: ਧੋਖਾਧੜੀ ਦੇ ਮਾਮਲੇ ਵਿੱਚ ਅਦਾਲਤ ਤੋਂ ਭਗੋੜਾ ਕਰਾਰ ਆਰੋਪੀ ਨੂੰ ਥਾਣਾ ਪੀਓ ਸਟਾਫ ਦੀ ਪੁਲਿਸ ਨੇ ਜੰਮੂ ਕਸ਼ਮੀਰ ਤੋਂ ਕੀਤਾ ਗ੍ਰਫਤਾਰ
ਜਾਣਕਾਰੀ ਮੁਤਾਬਿਕ ਆਰੋਪੀ ਨੇ 2021 ਦੇ ਵਿੱਚ ਇੱਕ ਲੜਕੀ ਨੂੰ ਰੇਲਵੇ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਮ ਦੇ ਉੱਤੇ 7 ਲੱਖ ਰੁਪਆ ਲਾਏ ਸਨ ਲੇਕਿਨ ਨਾ ਤਾਂ ਇਸ ਦੇ ਵੱਲੋਂ ਲੜਕੀ ਨੂੰ ਨੌਕਰੀ ਦਿਲਵਾਈ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਿਸ ਦੇ ਚਲਦਿਆਂ ਕਿ ਆਰੋਪੀ ਖਿਲਾਫ ਪਠਾਣਕੋਟ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਅਤੇ ਲਗਾਤਾਰ ਗੈਰ ਹਾਜਰ ਰਹਿਣ ਦੇ ਚਲਦਿਆਂ ਅਦਾਲਤ ਵੱਲੋਂ ਆਰੋਪੀ ਨੂੰ ਭਗੋੜਾ ਕਰਾਰ ਕੀਤਾ ਗਿਆ ਸੀ। ਜਿਸ ਨੂੰ ਕਾਬੂ ਕਰ ਲਿਆ ਗਿਆ ਹੈ।