ਬੱਸੀ ਪਠਾਣਾ: ਬਸੀ ਪਠਾਣਾ ਦੇ ਗ੍ਰਾਹਕ ਸੇਵਾ ਕੇਂਦਰ ਵਿਖੇ ਦੋ ਲੁਟੇਰਿਆਂਤਿੰਨ ਮੋਬਾਈਲ ਲੈ ਕੇ ਹੋਏ ਫਰਾਰ
ਬਸੀ ਪਠਾਣਾ ਦੇ ਗ੍ਰਾਹਕ ਸੇਵਾ ਕੇਂਦਰ ਵਿਖੇ ਲੁਟੇਰਿਆਂ ਦੇ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਜਿਸ ਵਿੱਚ ਤਿੰਨ ਮੋਬਾਈਲ ਲੈ ਕੇ ਦੋ ਲੁਟੇਰੇ ਫਰਾਰ ਹੋ ਗਏ । ਲੁਟੇਰਿਆਂ ਨੇ ਛੋਟੀ ਬੱਚੀ ਦੇ ਗਲੇ 'ਤੇ ਚਾਕੂ ਰੱਖ ਕੇ ਲੁੱਟ ਕਰਨ ਦੀ ਕੀਤੀ ਗਈ ਕੋਸ਼ਿਸ਼ ਪਰ ਮਹਿਲਾ ਦੀ ਸੂਝਬੂਝ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ।