ਅਬੋਹਰ: ਅਬੋਹਰ ਦੇ ਸੁੰਦਰ ਨਗਰੀ ਵਿੱਚ ਬਾਈਕ ਸਵਾਰ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
Abohar, Fazilka | Oct 12, 2025 ਅਬੋਹਰ ਤੋਂ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ । ਜੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਅਬੋਹਰ ਦੇ ਵਿੱਚ ਲੁੱਟਖੋਹ ਤੇ ਚੋਰੀ ਚਕਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਤਾਜ਼ੀ ਘਟਨਾ ਸੁੰਦਰ ਨਗਰੀ ਤੋਂ ਸਾਹਮਣੇ ਆਈ ਹੈ । ਜਿੱਥੇ ਪੈਦਲ ਜਾ ਰਹੀ ਇੱਕ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਪਿੱਛੇ ਤੋਂ ਆਇਆ ਬਾਈਕ ਸਵਾਰ ਖੋਹ ਕੇ ਲੈ ਗਿਆ । ਸਾਹਮਣੇ ਲੱਗੇ ਕੈਮਰੇ ਵਿੱਚ ਵੀਡੀਓ ਕੈਦ ਹੋ ਗਈ । ਜੋ ਵਾਇਰਲ ਹੋ ਰਹੀ ਹੈ ।