ਐਸਏਐਸ ਨਗਰ ਮੁਹਾਲੀ: 3b2 ਮਾਰਕੀਟ ਵਿੱਚ ਹੋਲੀ ਮੌਕੇ ਹੁੱਲੜਬਾਜੀ ਕਰ ਰਹੇ ਨੌਜਵਾਨਾਂ 'ਤੇ ਪੁਲਿਸ ਨੇ ਚਲਾਇਆ ਡੰਡਾ
ਮੋਹਾਲੀ ਦੀ 3b2 ਮਾਰਕੀਟ ਵਿੱਚ ਹੋਲੀ ਮੌਕੇ ਨੌਜਵਾਨਾਂ ਵੱਲੋਂ ਹੁੱਲੜਬਾਜੀ ਕੀਤੀ ਜਾ ਰਹੀ ਸੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਨੌਸ਼ਰਬਾਜਾਂ ਨੂੰ ਡੰਡੇ ਦੀ ਸਹਾਇਤਾ ਨਾਲ ਮਾਰਕੀਟ ਵਿੱਚੋਂ ਖਦੇੜਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਅਫਸਰ ਨੇ ਕਿਹਾ ਕਿ, ਹੋਲੀ ਦੇ ਪਵਿੱਤਰ ਤਿਉਹਾਰ ਤੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਨਾ ਚੰਗੀ ਗੱਲ ਨਹੀਂ ਹੈ ਕਿਉਂਕਿ ਇਸੀ ਦੌਰਾਨ ਕਿਸੇ ਨੂੰ ਨੁਕਸਾਨ ਪਹੁੰਚ ਸਕਦਾ ਹੈ।