ਮੁਕਤਸਰ: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਪੀਣ ਵਾਲੇ ਪਾਣੀ ਦੇ 73 ਪ੍ਰਤੀਸ਼ਤ ਸੈਂਪਲ ਫੇਲ੍ਹ- ਜਗਦੀਸ਼ ਚਾਵਲਾ, ਸਿਵਲ ਸਰਜਨ
- ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਵੱਲੋਂ ਸਾਲ ਦੀ ਪਹਿਲੀ ਛਿਮਾਹੀ ਵਿਚ ਪੀਣ ਵਾਲੇ ਪਾਣੀ ਦੇ ਵੱਖ ਵੱਖ ਪਬਲਿਕ ਥਾਵਾਂ ਅਤੇ ਹੋਰ ਨਿੱਜੀ ਅਦਾਰਿਆਂ ਦੇ ਲਏ ਗਏ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਜਣਕਿ ਇਹਨਾਂ ਥਾਵਾਂ ਦਾ ਪਾਣੀ ਪੀਣ ਦੇ ਅਯੋਗ ਪਾਇਆ ਗਿਆ ਹੈ। ਇਹਨਾਂ ਵਿਚੋਂ ਕੁਝ ਜਗ੍ਹਾ ਤੇ ਹਦਾਇਤਾਂ ਦੇ ਕੇ ਪਾਣੀ ਫਿਲਟਰ ਅਤੇ ਕੋਲੋਰੋਨਾਈਜਡ ਕਰਵਾ ਕੇ ਪਾਣੀ ਸਹੀਂ ਕੀਤਾ ਗਿਆ ਤਾਂ ਕੁਝ ਥਾਵਾਂ ਦੇ ਸੈਂਪਲ ਅੱਜ ਵੀ ਫੇਲ੍ਹ ਹਨ।