ਗਿੱਦੜਬਾਹਾ: ਗਿੱਦੜਬਾਹਾ ਵਿਖੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ
ਗਿੱਦੜਬਾਹਾ 'ਚ ਗੁਰਦੁਆਰਾ ਸਾਹਿਬ ਦੀ ਝੀਲ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਸ ਦੇ ਭਤੀਜੇ ਸਾਹਿਲ ਕੁਮਾਰ (10) ਅਤੇ ਖੁਸ਼ਪ੍ਰੀਤ ਕੁਮਾਰ (9) ਬੀਤੀ ਸ਼ਾਮ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਘਰੋਂ ਨਿਕਲੇ ਸਨ , ਪਰ ਘਰ ਨਹੀ ਆਏ। ਜਿੰਨਾਂ ਦੀਆਂ ਲਾਸ਼ਾਂ ਸਵੇਰੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਤੈਰਦੀਆ ਮਿਲੀਆਂ ਹਨ।