ਕਪੂਰਥਲਾ: ਮੁਹੱਲਾ ਮਹਿਤਾਬਗੜ੍ਹ ਵਿਖੇ ਪੈਦਲ ਜਾ ਰਹੇ ਨੌਜਵਾਨ ਨੂੰ ਤਿੰਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਖ਼ਮੀ
ਮੁਹੱਲਾ ਮਹਿਤਾਬਗੜ੍ਹ ਵਿਖੇ ਪੈਦਲ ਜਾ ਰਹੇ ਇਕ ਨੌਜਵਾਨ ਨੂੰ ਤਿੰਨ ਨੌਜਵਾਨਾਂ ਨੇ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਦਾ ਰੋਟੀ ਵਾਲਾ ਡੱਬਾ ਖੋਹ ਕੇ ਫਰਾਰ ਹੋ ਗਏ | ਜੇਰੇ ਇਲਾਜ ਅਯੂਬ ਖਾਨ ਵਾਸੀ ਮਹਿਤਾਬਗੜ੍ਹ ਨੇ ਦੱਸਿਆ ਕਿ ਉਹ ਤਬੇਲੇ 'ਤੇ ਕੰਮ ਕਰਦਾ ਹੈ ਤੇ ਰੋਟੀ ਲੈ ਕੇ ਜਾ ਰਿਹਾ ਸੀ, ਜਦੋਂ ਤਬੇਲੇ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਜਖ਼ਮੀ ਕਰਕੇ ਰੋਟੀ ਵਾਲਾ ਡੱਬਾ ਖੋਹ ਕੇ ਫਰਾਰ ਹੋ ਗਏ |