ਫਾਜ਼ਿਲਕਾ: ਗਊਸ਼ਾਲਾਵਾਂ ਦੀ ਮਾੜੀ ਹਾਲਤ 'ਤੇ ਸਖ਼ਤ ਹੋਏ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ
ਫਾਜ਼ਿਲਕਾ 'ਚ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਗਊਸ਼ਾਲਾਵਾਂ 'ਚ ਗਊਆਂ ਦੀ ਦੇਖਭਾਲ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਨਾਲ ਹੀ ਗਊਸ਼ਾਲਾ ਪ੍ਰਬੰਧਕਾਂ ਨੂੰ ਕਮਿਸ਼ਨ ਨਾਲ ਰਜਿਸਟਰਡ ਹੋਣ ਦੀ ਅਪੀਲ ਕੀਤੀ ਤਾਂ ਜੋ ਸਰਕਾਰੀ ਸਹੂਲਤਾਂ ਦਾ ਲਾਭ ਮਿਲ ਸਕੇ।