ਭੁਲੱਥ: ਬੇਗੋਵਾਲ 'ਚ ਬਿਸਕੁਟ ਸਪਲਾਈ ਕਰਨ ਵਾਲੀ ਗੱਡੀ ਚੋਂ ਪੈਸਿਆਂ ਵਾਲਾ ਬੈਗ ਲੈ ਕੇ ਭੱਜਣ ਵਾਲੇ ਦੋ ਆਰੋਪੀਆਂ ਨੂੰ ਕੀਤਾ ਗਿਆ ਗ੍ਰਿਫਤਾਰ: ਡੀਐਸਪੀ ਕਰਨੈਲ
ਬੇਗੋਵਾਲ ਪੁਲਿਸ ਨੇ ਬਿਸਕੁਟ ਸਪਲਾਈ ਕਰਨ ਆਈ ਖੜੀ ਗੱਡੀ ਚੋ ਪੈਸਿਆਂ ਵਾਲੇ ਬੈਗ ਚੋਰੀ ਕਰਕੇ ਭੱਜਣ ਵਾਲੇ ਦੋ ਨੌਜਵਾਨਾਂ ਚ ਇੱਕ ਨੂੰ ਲੋਕਾਂ ਨੇ ਮੌਕੇ ਤੇ ਕਾਬੂ ਕਰ ਲਿਆ ਪੁਲਿਸ ਹਵਾਲੇ ਕੀਤਾ, ਜਿਨਾ ਖਿਲਾਫ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ।ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਫੜੇ ਗਏ ਔਰਪੀ ਦੀ ਨਿਸ਼ਾਨਦੇਹੀ ਤੇ ਦੂਜੇ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।