ਮਲੋਟ: ਪੁੱਡਾ ਕਲੋਨੀ ਵਿਖੇ ਭਾਜਪਾ ਦੇ ਚੜਦੀ ਕਲਾ ਮੰਡਲ ਦੇ ਨਵ ਨਿਯੁਕਤ ਪ੍ਰਧਾਨ ਪੂਜਾ ਕੱਕੜ ਦੇ ਨਿਵਾਸ ਵਿਖੇ ਆਸ਼ੀਰਵਾਦ ਸਮਾਗਮ ਦਾ ਆਯੋਜਨ
ਸ਼੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਵੱਲੋਂ ਚੜਦੀ ਕਲਾ ਮੰਡਲ ਦੇ ਨਵ ਨਿਯੁਕਤ ਪ੍ਰਧਾਨ ਪੂਜਾ ਕੱਕੜ ਦੇ ਪੁੱਡਾ ਕਲੋਨੀ ਵਿਖੇ ਸਥਿਤ ਨਿਵਾਸ ਸਥਾਨ ਵਿਖੇ ਆਸ਼ੀਰਵਾਦ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ਾਮ 6 ਵਜੇ 8 ਵਜ਼ੇ ਤੱਕ ਚੱਲੇ ਇਸ ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਨਵ ਨਿਯੁਕਤ ਪ੍ਰਧਾਨ ਨੂੰ ਵਧਾਈ ਦਿੰਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਸਹਿਯੋਗ ਕਰਨ ਅਤੇ ਨਾਲ ਚੱਲਣ ਦਾ ਭਰੋਸਾ ਦਿੱਤਾ ਗਿਆ।