ਕਪੂਰਥਲਾ: ਪਿੰਡ ਚੱਕੋਕੀ ਵਿਖੇ ਸੱਪ ਦੇ ਡੱਸਣ ਕਾਰਨ ਇਕ ਔਰਤ ਜ਼ਖਮੀ, ਸਿਵਿਲ ਹਸਪਤਾਲ ਦਾਖਲ
ਪਿੰਡ ਚੱਕੋਕੀ ਵਿਖੇ ਇਕ ਔਰਤ ਨੂੰ ਸੱਪ ਨੇ ਡੱਸ ਲਿਆ ਜਿਸ ਕਾਰਨ ਉਸਦੀ ਸਿਹਤ ਖ਼ਰਾਬ ਹੋਣ 'ਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ | ਜੇਰੇ ਇਲਾਜ ਵਰਿੰਦਰਜੀਤ ਕੌਰ ਵਾਸੀ ਚੱਕੋਕੀ ਨੇ ਦੱਸਿਆ ਕਿ ਉਹ ਜਦੋਂ ਘਰ ਦੇ ਬਾਹਰ ਜਾਣ ਲੱਗੀ ਤਾਂ ਦਰਵਾਜ਼ੇ 'ਤੇ ਅਚਾਨਕ ਇਕ ਸੱਪ ਨੇ ਉਸਦੇ ਪੈਰ 'ਤੇ ਡੱਸ ਲਿਆ | ਉਸਦਾ ਇਲਾਜ ਸਿਵਲ ਹਸਪਤਾਲ ਚ ਡਿਊਟੀ ਡਾ. ਮੋਇਨ ਮੁਹੰਮਦ ਵਲੋਂ ਕੀਤਾ ਜਾ ਰਿਹਾ |