ਮੁਕਤਸਰ: ਪੁਲਿਸ ਨੇ ਸਰਚ ਅਭਿਆਨ ਤਹਿਤ 6 ਵਿਅਕਤੀਆਂ ਨੂੰ 35 ਕਿਲੋ ਚੂਰਾ ਪੋਸਤ, 170 ਨਸ਼ੀਲੀ ਗੋਲੀਆਂ ਸਮੇਤ ਕੀਤਾ ਕਾਬੂ : ਐਸਐਸਪੀ
ਸ਼੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਐਸਐਸਪੀ ਡਾਕਟਰ ਅਖਿਲ ਚੌਧਰੀ ਦੀ ਅਗਵਾਈ ਹੇਠ ਚਲਾਏ ਗਏ ਸਰਚ ਅਭਿਆਨ ਤਹਿਤ 6 ਵਿਅਕਤੀਆਂ ਨੂੰ 35 ਕਿਲੋ ਚੂਰਾ ਪੋਸਤ, 170 ਨਸ਼ੀਲੀ ਗੋਲੀਆਂ ਅਤੇ 1000 ਦੀ ਨਗਦੀ ਸਮੇਤ ਕਾਬੂ ਕੀਤਾ । ਪੁਲਿਸ ਵੱਲੋਂ ਇਹ ਜਾਣਕਾਰੀ ਸ਼ਾਮ 6 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱਤੀ ਗਈ।